ਗੁਰਬਾਣੀ ਵਿਆਕਰਨ ਦੇ ਨਿਯਮ ਅਤੇ ਕਾਰਕ-ਚਿੰਨ:-

  1. ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ॥(ਪੰਨਾ 966)

    ਕਰਤਾ-ਕਾਰਕ ਦੀ ਪ੍ਰੀਭਾਸ਼ਾ

    ‘ਬਲਵੰਡ’ ਮੁਕਤਾ-ਅੰਤਿਕ, ਪੁਲਿੰਗ, ਇਕ ਵਚਨ ਨਾਉਂ ਹੈ। ਪਰੰਤੂ ਊਪਰਲੀ ਪੰਗਤੀ ਵਿੱਚ ‘ਬਲਵੰਡ’ ਨਾਉਂ ਦੇ ਅੰਤ ਵਿੱਚ ਕਰਤਾ ਕਾਰਕ ਦਾ ਕਾਰਕ-ਚਿੰਨ੍ਹ ਸਿਹਾਰੀ (ਿ) ਸੰਮਿਲਤ ਕੀਤਾ ਹੋਇਆ ਹੈ। ' ਬਲਵੰਡਿ ' ਸ਼ਬਦ ਦੇ ਅਰਥ ਹਨ - ' ਬਲਵੰਡ ਨੇ ' ।

    ‘ਸਤਾ’ ਕੰਨਾ-ਅੰਤਿਕ, ਪੁਲਿੰਗ, ਇਕ-ਵਚਨ ਨਾਉਂ ਹੈ। ਪਰੰਤੂ ਊਪਰਲੀ ਪੰਗਤੀ ਵਿੱਚ ‘ਸਤਾ’ ਦੇ ਅੰਤ ਵਿੱਚ ਕਰਤਾ ਕਾਰਕ ਦਾ ਕਾਰਕ-ਚਿੰਨ੍ਹ ਦੋਲਾਵਾਂ ( ੈ) ਸੰਮਿਲਤ ਕੀਤਾ ਹੋਇਆ ਹੈ ਅਤੇ ਇਸ ਸ਼ਬਦ ' ਸਤੈ ' ਦੇ ਅਰਥ ' ਸਤੇ ਨੇ '। ਏਸੇ ਨਾਉਂ (ਸਤਾ) ਨਾਲ ਸੰਬੰਧਿਤ ਵਿਸ਼ੇਸ਼ਣ ‘ਡੂਮ’ ਮੁਕਤਾ-ਅੰਤਿਕ, ਪੁਲਿੰਗ, ਇਕ ਵਚਨ ਸ਼ਬਦ ਹੈ, ਪਰੰਤੂ ਊਪਰਲੀ ਪੰਗਤੀ ਵਿੱਚ ‘ ਡੂਮ ’ ਮੁਕਤਾ-ਅੰਤਿਕ ਸ਼ਬਦ-ਸ਼੍ਰੇਣੀ ਨਾਲ ਸੰਬੰਧਿਤ ਕਰਤਾ-ਕਾਰਕ ਦਾ ਕਾਰਕ ਚਿੰਨ੍ਹ ਸਿਹਾਰੀ (ਿ) ਸੰਮਿਲਤ ਕੀਤਾ ਹੋਇਆ ਹੈ ਅਤੇ ‘ ਡੂਮਿ ’ ਸ਼ਬਦ ਦੇ ਅਰਥ ਹਨ ‘ ਡੂਮ ਨੇ ’।

    ਸਾਰੀ ਪੰਗਤੀ ਦੇ ਅਰਥ:- ਰਾਮਕਲੀ ਰਾਗਣੀ ਦੀ ਇਹ ਉਹ ‘ ਵਾਰ ‘ ਹੈ ਜੋ ਰਾਇ ਬਲਵੰਡ ਨੇ ਅਤੇ ਸੱਤੇ ਡੂਮ ਨੇ ਸੁਣਾਈ (ਆਖੀ) ਸੀ ।

    ਬ੍ਰਹਮੈ - ਅੰਤ ਦੋਲਾਵਾਂ, ਕਰਤਾ ਕਾਰਕ, ਇਕ ਵਚਨ , ਭਾਵ ਬ੍ਰਹਮੈ = ਬ੍ਰਹਮਾ ਨੇ, ਕਰਤਾ-ਕਾਰਕ ;

  2. ਬ੍ਰਹਮੈ ਗਰਬੁ ਕੀਆ ਨਹੀ ਜਾਨਿਆ॥ (ਪੰਨਾ 224); ' ਬ੍ਰਹਮੈ ' ਦੇ ਅਰਥ ਹਨ ' ਬ੍ਰਹਮਾ ਨੇ ' ਗਰਬੁ ' ਕੀਤਾ ਹੈ। ਬ੍ਰਹਮਾ ਨੇ ਅਹੰਕਾਰ ਕੀਤਾ (ਕਿ ਮੈਂ ਇਤਨਾ ਵੱਡਾ ਹਾਂ, ਮੈਂ ਕਵਲ ਦੀ ਨਾਭੀ ਵਿਚੋਂ ਕਿਵੇਂ ਜੰਮ ਸਕਦਾ ਹਾਂ ?) ਉਸ ਨੇ ਪਰਮਾਤਮਾ ਦੀ ਬੇਅੰਤਤਾ ਨੂੰ ਨਹੀਂ ਸਮਝਿਆ ।

  3. ਬ੍ਰਹਮੈ ਕਥਿ ਕਥਿ ਅੰਤੁ ਨ ਪਾਇਆ॥ (ਪੰਨਾ 327); ਜਿਸ ਬ੍ਰਹਮਾ ਨੇ (ਭੀ) ਰੱਬ ਦੇ ਗੁਣ ਦੱਸ ਦੱਸ ਕੇ ਪਰਮਾਤਮਾ ਦੀ ਬੇਅੰਤਤਾ ਦਾ ਅੰਤ ਨਾਹ ਪਾਇਆ।

  4. ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ॥ (ਪੰਨਾ 559); (ਕਹਿੰਦੇ ਹਨ ਕਿ) ਬ੍ਰਹਮਾ ਨੇ ਵੇਦਾਂ ਦੀ ਬਾਣੀ ਪਰਗਟ ਕੀਤੀ ਪਰ ਉਸ ਨੇ ਭੀ ਮਾਇਆ ਦੇ ਮੋਹ ਦਾ ਖਿਲਾਰਾ ਹੀ ਖਿਲਾਰਿਆ।

  5. ਸੰਕਰਿ ਬ੍ਰਹਮੈ ਦੇਵੀ ਜਪਿਓ ਮੁਖਿ ਹਰਿ ਹਰਿ ਨਾਮੁ ਜਪਿਆ॥ (ਪੰਨਾ 995); ਹੇ ਮਨ ! ਦੇਵਤਿਆਂ ਨੇ, ਮਨੁੱਖਾਂ ਨੇ, (ਸ਼ਿਵ ਜੀ ਦੇ ਉਪਾਸਕ-) ਗਣਾਂ ਨੇ, ਦੇਵਤਿਆਂ ਦੇ ਰਾਗੀਆਂ ਨੇ ਨਾਮ ਜਪਿਆ; ਸ਼ਿਵ ਨੇ, ਬ੍ਰਹਮਾ ਨੇ, ਦੇਵਤਿਆਂ ਨੇ ਮੂੰਹੋਂ ਹਰੀ ਦਾ ਨਾਮ ਜਪਿਆ । (ਹੇ ਮਨ ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਨਾਮ-ਰਸ ਵਿਚ ਭਿੱਜ ਗਿਆ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ।੨।)

  6. ਗੁਰ ਕੀ ਭਗਤਿ ਕਰਹਿ ਕਿਆ ਪ੍ਰਾਣੀ॥ ਬ੍ਰਹਮੈ ਇੰਦ੍ਰਿ ਮਹੇਸਿ ਨ ਜਾਣੀ॥ (ਪੰਨਾ 1032) ; ਇਕ ਵਚਨ ਪੁਲਿੰਗ ਨਾਂਵਾਂ ' ਬ੍ਰਹਮਾ . ਇੰਦ੍ਰ ਅਤੇ ਮਹੇਸ ' ਨਾਲ ਤਰਤੀਬ ਵਾਰ ਦੋਲਾਵਾਂ ( ੈ ) ਅਤੇ ਸਿਹਾਰੀ ( ਿ ) ਲੱਗੇ ਹੋਏ ਹਨ, ਜਿਸ ਕਰਕੇ ਤਰਤੀਬ ਵਾਰ ਇਨ੍ਹਾਂ ਦੇ ਅਰਥ ਹਨ ' ਬ੍ਰਹਮਾ ਨੇ, ਇੰਦ੍ਰ ਨੇ ਅਤੇ ਮਹੇਸ ਨੇ ' ਜੋ ਕਰਤਾ-ਕਾਰਕ ਦੇ ਚਿੰਨ ਹਨ। ਅਰਥ :- ਗੁਰ ਕੀ ਭਗਤਿ ਕਰਹਿ ਕਿਆ ਪ੍ਰਾਣੀ॥ ਬ੍ਰਹਮੈ ਇੰਦ੍ਰਿ ਮਹੇਸਿ ਨ ਜਾਣੀ॥ (ਪੰਨਾ 1032) ; (ਸੰਸਾਰੀ ਜੀਵ) ਗੁਰੂ ਦੀ ਭਗਤੀ ਦੀ ਕੀਹ ਕਦਰ ਜਾਣ ਸਕਦੇ ਹਨ ? ਬ੍ਰਹਮਾ ਨੇ, ਇੰਦਰ ਨੇ, ਸ਼ਿਵ ਨੇ (ਭੀ ਇਹ ਕਦਰ) ਨਾਹ ਸਮਝੀ । ਗੁਰੂ ਅਲੱਖ (-ਪ੍ਰਭੂ ਦਾ ਰੂਪ) ਹੈ, ਉਸ ਨੂੰ ਸਮਝਿਆ ਨਹੀਂ ਜਾ ਸਕਦਾ । ਗੁਰੂ ਜਿਸ ਉਤੇ ਮੇਹਰ ਕਰਦਾ ਹੈ ਉਹੀ (ਗੁਰੂ ਦੀ) ਪਛਾਣ ਕਰਦਾ ਹੈ ।੧੪।

  7. ਨਾਭਿ ਵਸਤ ਬ੍ਰਹਮੈ ਅੰਤੁ ਨ ਜਾਣਿਆ॥ (ਪੰਨਾ 1237) ; ਨਾਭਿ = ਨਾਭੀ ਵਿੱਚ; ਵਸਤ= ਵਸਦਿਆਂ; ਕਮਲ ਦੀ ਨਾਭੀ ਵਿਚ ਵੱਸਦਾ ਬ੍ਰਹਮਾ ਪਰਮਾਤਮਾ ਦੇ ਗੁਣਾਂ ਦਾ ਅੰਦਾਜ਼ਾ ਨਾਹ ਲਾ ਸਕਿਆ ।

  8. ਬ੍ਰਹਮੈ ਵਡਾ ਕਹਾਇ ਅੰਤੁ ਨ ਪਾਇਆ॥ (ਪੰਨਾ 1279) ; ਅਜੇ ਸ੍ਰਿਸ਼ਟੀ ਦੀ ਉਤਪੱਤੀ ਨਹੀਂ ਸੀ ਹੋਈ ਜਦੋਂ ਤੂੰ (ਆਪਣੇ ਆਪ ਵਿਚ) ਸਮਾਧੀ ਲਾਈ ਬੈਠਾ ਸੈਂ, ਬ੍ਰਹਮਾ ਨੇ (ਭੀ ਜੋ ਜਗਤ ਦਾ ਰਚਣ ਵਾਲਾ ਮੰਨਿਆ ਜਾਂਦਾ ਹੈ ਇਹ ਭੇਤ ਨਾਹ ਸਮਝਿਆ ਤੇ ਆਪਣੇ ਆਪ ਨੂੰ ਹੀ ਸਭ ਤੋਂ) ਵੱਡਾ ਅਖਵਾਇਆ, ਉਸ ਨੂੰ ਤੇਰੀ ਸਾਰ ਨਾਹ ਆਈ ।

  9. ਜੈ ਕਾਰਣਿ ਬੇਦ ਬ੍ਰਹਮੈ ਉਚਰੇ ਸੰਕਰਿ ਛੋਡੀ ਮਾਇਆ ॥ ਜੈ ਕਾਰਣਿ ਸਿਧ ਭਏ ਉਦਾਸੀ ਦੇਵੀ ਮਰਮੁ ਨ ਪਾਇਆ ॥੧॥ (ਪੰਨਾ 1328) ; ਜਿਸ ਪਰਮਾਤਮਾ ਦੇ ਮਿਲਾਪ ਦੀ ਖ਼ਾਤਰ ਬ੍ਰਹਮਾ ਨੇ ਵੇਦ ਉਚਾਰੇ, ਤੇ ਸ਼ਿਵ ਜੀ ਨੇ ਦੁਨੀਆ ਦੀ ਮਾਇਆ ਤਿਆਗੀ, ਜਿਸ ਪ੍ਰਭੂ ਨੂੰ ਪ੍ਰਾਪਤ ਕਰਨ ਵਾਸਤੇ ਜੋਗ-ਸਾਧਨਾ ਵਿਚ ਪੁੱਗੇ ਹੋਏ ਜੋਗੀ (ਦੁਨੀਆ ਵਲੋਂ) ਵਿਰਕਤ ਹੋ ਗਏ (ਉਹ ਬੜਾ ਬੇਅੰਤ ਹੈ), ਦੇਵਤਿਆਂ ਨੇ (ਭੀ) ਉਸ (ਦੇ ਗੁਣਾਂ) ਦਾ ਭੇਤ ਨਹੀਂ ਪਾਇਆ ।੧।

  10. ਗੁਰਿ ਪੂਰੈ ਕਿਰਪਾ ਧਾਰੀ॥ ਪ੍ਰਭਿ ਪੂਰੀ ਲੋਚ ਹਮਾਰੀ॥ (ਪੰਨਾ 621) ; ਹੇ ਸੰਤ ਜਨੋ ! ਪਰਮਾਤਮਾ ਦੇ ਨਾਮ ਵਿਚ (ਜੁੜਿਆਂ ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ । (ਇਸ ਵਾਸਤੇ) ਉਠਦਿਆਂ ਬੈਠਦਿਆਂ ਹਰ ਵੇਲੇ ਹਰਿ-ਨਾਮ ਸਿਮਰਨਾ ਚਾਹੀਦਾ ਹੈ, (ਹਰਿ-ਨਾਮ ਸਿਮਰਨ ਦੀ ਇਹ) ਨੇਕ ਕਮਾਈ ਹਰ ਵੇਲੇ ਕਰਨੀ ਚਾਹੀਦੀ ਹੈ ।੧।ਰਹਾਉ। (ਹੇ ਸੰਤ ਜਨੋ ! ਜਦੋਂ ਤੋਂ) ਪੂਰੇ ਗੁਰੂ ਨੇ ਮੇਹਰ ਕੀਤੀ ਹੈ, ਪ੍ਰਭੂ ਨੇ ਸਾਡੀ (ਨਾਮ ਸਿਮਰਨ ਦੀ) ਤਾਂਘ ਪੂਰੀ ਕਰ ਦਿੱਤੀ ਹੈ । (ਨਾਮ ਸਿਮਰਨ ਦੀ ਬਰਕਤਿ ਨਾਲ) ਆਤਮਕ ਇਸ਼ਨਾਨ ਕਰ ਕੇ ਅਸੀ ਅੰਤਰ-ਆਤਮੇ ਟਿਕੇ ਰਹਿੰਦੇ ਹਾਂ । ਆਤਮਕ ਆਨੰਦ ਆਤਮਕ ਖ਼ੁਸ਼ੀਆਂ ਆਤਮਕ ਸੁਖ ਮਾਣ ਰਹੇ ਹਾਂ ।੧।

    ‘ਗੁਰ’= ਗੁਰੂ ਨੇ ; ਮੁਕਤਾ-ਅੰਤਿਕ, ਪੁਲਿੰਗ, ਇਕ ਵਚਨ ਨਾਉਂ ਹੈ। ਇਸ ਲਈ ਇਸ ਪੰਗਤੀ ਵਿੱਚ ‘ਗੁਰ’ ਨਾਲ ਕਰਤਾ ਕਾਰਕ ਦਾ ਕਾਰਕ-ਚਿੰਨ੍ਹ ਸਿਹਾਰੀ (ਿ) ਸੰਮਿਲਤ ਹੋਇਆ ਹੈ।

    ਇਸ ਨਾਉਂ " ਗੁਰ " ਨਾਲ ਮੂਲ ਰੂਪ ਵਿੱਚ, ਸੰਬੰਧਿਤ ਵਿਸ਼ੇਸ਼ਣ " ਪੂਰੈ " ਹੈ ਜੋ ਕਿ ਅਸਲ ਵਿੱਚ ਕੰਨਾ-ਅੰਤਿਕ ‘ਪੂਰਾ’ਸ਼ਬਦ ਹੋਣ ਕਾਰਨ ਇਸ ਦੇ ਅੰਤ ਵਿੱਚ ਇਸ ਸ਼ਬਦ-ਸ਼੍ਰੇਣੀ ਲਈ ਕਰਤਾ-ਕਾਰਕ ਦਾ ਚਿੰਨ੍ਹ ਦੋਲਾਵਾਂ ( ੈ) ਸੰਮਿਲਤ ਹੈ।

    ਅਰਥ :- (ਹੇ ਸੰਤ ਜਨੋ! ਜਦੋਂ ਤੋਂ) ਪੂਰੇ ਗੁਰੂ ਨੇ ਮੇਹਰ ਕੀਤੀ ਹੈ, ਪ੍ਰਭੂ ਨੇ ਸਾਡੀ (ਨਾਮ ਸਿਮਰਨ ਦੀ) ਤਾਂਘ ਪੂਰੀ ਕਰ ਦਿੱਤੀ ਹੈ।

  11. ਗੁਰਿ ਪੂਰੈ ਸਭੁ ਪੂਰਾ ਕੀਆ॥ ਅੰਮ੍ਰੀਤ ਨਾਮੁ ਰਿਦ ਮਹਿ ਦੀਆ॥ ਰਹਾਉ॥ ਪੰਨਾ ੧੧੮੪); ' ਗੁਰਿ ਪੂਰੈ ' = ਪੂਰੇ ਗੁਰੂ ਦੇ ਸਦਕਾ, ਇਸ ਲਈ ਗੁਰਿ ਕਰਨ- ਕਾਰਕ ਹੈ ਅਤੇ ਪੂਰੇ ਗੁਰੂ ਨੇ ਮੇਰਾ ਜੀਵਨ ਪੂਰਾ ਕੀਤਾ ਹੈ ; ਇਸ ਲਈ ਇਹ ਕਰਤਾ-ਕਾਰਕ ਹੈ।

    ਕਿਤੇ ਕਿਤੇ ਕਰਮ-ਕਾਰਕ ਦਾ ਕਾਰਕੀ-ਪਦ ' ਨੂੰ ' ਵਰਤਿਆ ਮਿਲਦਾ ਹੈ ਪਰੰਤੂ ਆਮ ਕਰਕੇ ਕਰਮ-ਕਾਰਕ ਨਾਂਵ ਸੰਬੰਧਕੀ-ਪਦ ਦੇ ਬਗੈਰ ਆਉਂਦੇ ਹਨ; ਜਿਵੇਂ :

  12. ਗਰੀਬਾਂ ਨੂੰ ਪੜ੍ਹਾਉ। ' ਗਰੀਬਾਂ ' ਕਰਮ-ਕਾਰਕ ਨਾਉਂ ਹੈ।

  13. ਵਾਤਾਵਰਨ ਨੂੰ ਠੀਕ ਬਨਾਉ। ' ਵਾਤਾਵਰਨ ' ਕਰਮ-ਕਾਰਕ ਨਾਉਂ ਹੈ।

  14. ਵਾਤਾਵਰਨ ਠੀਕ ਰੱਖੋ। ' ਵਾਤਾਵਰਨ ' ਕਰਮ-ਕਾਰਕ ਨਾਉਂ ਹੈ ਪਰੰਤੂ ਸੰਬੰਧਕੀ-ਪਦ ਦੇ ਬਗੈਰ ਹੈ।

  15. ਪਾਠ ਯਾਦ ਕਰੋ। ' ਪਾਠ ' ਕਰਮ-ਕਾਰਕ ਨਾਉਂ ਹੈ ਪਰੰਤੂ ਸੰਬੰਧਕੀ-ਪਦ ਦੇ ਬਗੈਰ ਹੈ।

    ਕਰਮ-ਕਾਰਕ ਦੀ ਪ੍ਰੀਭਾਸ਼ਾ

    ਉਦਾਹਰਨਾਂ :-

  16. ਪ੍ਰਭਿ ਸਭੇ ਕਾਜ ਸਵਾਰੇ ॥ (ਪੰਨਾ ੬੨੫ ); ਇਸ ਪੰਗਤੀ ਵਿੱਚ ' ਕਾਜ ' ਸ਼ਬਦ ਕਰਮ-ਕਾਰਕ ਹੈ ਜੋ ਸੰਬੰਧਕੀ-ਪਦ ਦੇ ਬਗੈਰ ਹੈ। ਪ੍ਰਭਿ = ਪ੍ਰਭੂ ਨੇ ;

  17. ਅਨਦਿਨੁ ਮੂਸਾ ਲਾਜੁ ਟੁਕਾਈ ॥ (ਪੰਨਾ ੩੯੦); ਮੂਸਾ = ਚੂਹਾ , ਜਮ-ਰੂਪ ਚੂਹਾ, ; ਲਾਜੁ = ਲੱਜ , ਉਮਰ-ਰੂਪ ਲੱਜ; ਟੁਕਾਈ = ਟੁੱਕੀ ਜਾ ਰਹੀ, ਦਿਨੇ ਰਾਤ, ਜਮ-ਰੂਪ ਚੂਹਾ ਉਮਰ-ਰੂਪ ਲੱਜ ਟੁੱਕ ਰਿਹਾ ਹੈ। ਮੂਸਾ ਕਰਤਾ-ਕਾਰਕ ਹੈ।

    ਇਸ ਪੰਗਤੀ ਵਿੱਚ ' ਲਾਜੁ ' ਕਰਮ-ਕਰਕ ਹੈ ਜੋ ਸੰਬੰਧਕੀ-ਪਦ ਦੇ ਬਗੈਰ ਵਰਤਿਆ ਹੈ ।

  18. ਪੂਰੇ ਗੁਰ ਕਾ ਸੁਨਿ ਉਪਦੇਸੁ ॥ ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥ (ਪੰਨਾ ੨੯੫); ਇਨ੍ਹਾਂ ਪੰਗਤੀਆਂ ਵਿੱਚ ' ਉਪਦੇਸੁ ' ਅਤੇ ' ਪਾਰਬ੍ਰਹਮੁ ' ਕਰਮ-ਕਾਰਕ ਹਨ ।

  19. ਰਾਰਾ ਰੰਗਹੁ ਇਆ ਮਨੁ ਅਪਨਾ ॥ ਹਰਿ ਹਰਿ ਨਾਮੁ ਜਪਹੁ ਜਪੁ ਰਸਨਾ ॥ (ਪੰਨਾ ੨੫੨); ਇਨ੍ਹਾਂ ਪੰਗਤੀਆਂ ਵਿੱਚ ' ਮਨੁ ' ਅਤੇ ' ਨਾਮੁ ' ਕਰਮ-ਕਾਰਕ ਹਨ ।

  20. ਧਿਆਇ ਨਾਨਕ ਪਰਮੇਸਰੈ ਜਿਨਿ ਦਿਤੀ ਜਿੰਦੁ ॥੧੪॥(ਪੰਨਾ ੩੨੧); ਇਸ ਪੰਗਤੀ ਵਿੱਚ ' ਪਰਮੇਸਰੈ ' = ਪਰਮੇਸਰ ਨੂੰ ; ਕਰਮ-ਕਾਰਕ ਹੈ ਅਤੇ ਸੰਬੰਧਕੀ-ਪਦ ' ਨੂੰ ' ਸਹਿਤ ਆਇਆ ਹੈ।

    ਕਰਨ-ਕਾਰਕ ਦੇ ਕਾਰਕੀ-ਪਦ ' ਦੁਆਰਾ ', ' ਰਾਹੀ ', ' ਨਾਲ ' ਹਨ ਅਤੇ ਕਿਤੇ ਕਿਤੇ ਸ਼ਬਦ ' ਸਦਕਾ ' ਵੀ ਵਰਤਿਆ ਹੈ।

    ਕਰਨ-ਕਾਰਕ ਦੀ ਪ੍ਰੀਭਾਸ਼ਾ

  21. ਦੁਇ ਦੁਇ ਲੋਚਨ ਪੇਖਾ ॥ ਅੱਖਾਂ ਖੋਹਲ ਕੇ, ਗਹੁ ਨਾਲ ਦੇਖਾਂ ।

       ਲੋਚਨ - ਨਾਂਵ, ਕਰਨ-ਕਾਰਕ, ਬਹੁ-ਵਚਨ ਹੈ ; ' ਪੇਖਾ ' ਦਾ ਸ਼ੁੱਧ ਉਚਾਰਨ ' ਪੇਖਾਂ ' ਹੈ।

  22. ਦੁਇ ਦੁਇ ਲੋਚਨ ਪੇਖਾ ॥ ਹਉ ਹਰਿ ਬਿਨੁ ਅਉਰੁ ਨ ਦੇਖਾ ॥ )ਪੰਨਾ ੬੫੫); ਸ਼ੁੱਧ ਉਚਾਰਨ ' ਪੇਖਾਂ ਅਤੇ ਦੇਖਾਂ ' ਹੀ ਠੀਕ ਹੈ ।

    ਅੱਖਾਂ ਖੋਹਲ ਕੇ, ਗਹੁ ਨਾਲ ਦੇਖਾਂ। ਅੱਖਾਂ ਨਾਲ ਦੇਖਣ ਦਾ ਕੰਮ ਹੋ ਰਿਹਾ ਹੈ।

  23. ਤੁਮਰੀ ਕ੍ਰਿਪਾ ਤੇ ਦਰਗਹ ਥਾਉ॥ (ਪੰਨਾ ੧੩੩); ਸ਼ੁਧ ਉਚਾਰਨ ' ਥਾਉਂ ' ਹੈ; ' ਕ੍ਰਿਪਾ ਤੇ ' = ਕਿਰਪਾ ਸਦਕਾ; ' ਦਰਗਹ ਥਾਉ ' = ਦਰਗਹ ਵਿੱਚ ਥਾਉਂ ।

  24. ਗੁਰਿ ਪੂਰੈ ਸਭੁ ਪੂਰਾ ਭਇਆ ਜਪਿ ਨਾਨਕ ਸਚਾ ਸੋਇ ॥(ਪੰਨਾ ੪੫) ; ' ਗੁਰਿ ਪੂਰੈ ' ਦੇ ਸਦਕਾ ; ਪੂਰੇ ਗੁਰੂ ਦੀ ਰਾਹੀਂ ;

    ਹੇ ਨਾਨਕ ! ਜੇਹੜਾ ਮਨੁੱਖ ਪੂਰੇ ਗੁਰੂ ਦੀ ਰਾਹੀਂ ਉਸ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਹੈ, ਉਹ (ਸਭ ਗੁਣਾਂ ਨਾਲ) ਮੁਕੰਮਲ ਹੋ ਜਾਂਦਾ ਹੈ ।੪।੯।੭੯।

  25. ਹਰਿ ਹਰਿ ਕਰਤ ਪੂਤਨਾ ਤਰੀ॥ ਬਾਲ ਘਾਤਨੀ ਕਪਟਹਿ ਭਰੀ ॥(ਪੰਨਾ ੮੭੪); ' ਕਪਟਹਿ ' = ਕਪਟਾਂ ਨਾਲ ਭਰੀ; ਪੂਤਨਾ—ਉਸ ਦਾਈ ਦਾ ਨਾਮ ਸੀ ਜਿਸ ਨੂੰ ਕਿਹਾ ਜਾਂਦਾ ਹੈ ਕਿ ਕੰਸ ਨੇ ਗੋਕਲ ਵਿਚ ਕ੍ਰਿਸ਼ਨ ਜੀ ਦੇ ਮਾਰਨ ਵਾਸਤੇ ਘੱਲਿਆ ਸੀ; ਇਹ ਥਣਾਂ ਨੂੰ ਜ਼ਹਿਰ ਲਾ ਕੇ ਗਈ; ਪਰ ਕ੍ਰਿਸ਼ਨ ਜੀ ਨੇ ਥਣ ਮੂੰਹ ਵਿਚ ਪਾ ਕੇ ਇਸ ਦੇ ਪ੍ਰਾਣ ਖਿੱਚ ਲਏ; ਆਖ਼ਰ ਮੁਕਤੀ ਭੀ ਦੇ ਦਿੱਤੀ ।

    ' ਹਰਿ ਹਰਿ ' ਕਰਨ ਨਾਲ ਪੂਤਨਾ ਦਾਈ ਸੰਸਾਰ ਰੂਪੀ ਭਵਜਲ ਤੋਂ ਤਰ ਗਈ।

  26. ਦੁਧਹਿ ਦੁਹਿ ਜਬ ਮਟੁਕੀ ਭਰੀ॥ ਲੇ ਬਾਦਿਸਾਹ ਕੇ ਆਗੇ ਧਰੀ॥ ( ਪੰਨਾ ੧੧੬੬); ' ਦੁਧਹਿ ' = ਦੁਧ ਨਾਲ ; ਦੁਹਿ = ਚੋ ਕੇ ; ਦੁਧ ਚੋਣ ਰਾਹੀਂ ਮਟੁਕੀ ਭਰੀ।

    ਸੰਬੰਧ-ਕਾਰਕ ਦੀ ਪ੍ਰੀਭਾਸ਼ਾ

    ਸੰਬੰਧ ਕਾਰਕ

  27. ਬੇਦ ਪੜੇ ਪੜਿ ਬ੍ਰਹਮੇ, ਜਨਮੁ ਗਵਾਇਆ॥1॥ (ਪੰਨਾ 478),ਪੜਿ = ਪੜ੍ਹ ਕੇ ; ਬ੍ਰਹਮੇ = ਬ੍ਰਹਮਾ ਨੇ ਵੇਦ ਪੜ੍ਹ ਪੜ੍ਹ ਕੇ;

    ਬਹੁ-ਵਚਨ ਪੁਲਿੰਗ

  28. ਬ੍ਰਹਮੇ ਕੋਟਿ ਅਰਾਧਹਿ ਗਿਆਨੀ ਜਾਪ ਜਪੇ॥ (ਪੰਨਾ 455) ; ਕਰੋੜਾਂ ਹੀ ਬ੍ਰਹਮੇ ਅਤੇ ਧਰਮ ਪੁਸਤਕਾਂ ਦੇ ਵਿਦਿਵਾਨ ਜਿਸ ਪ੍ਰਮਾਤਮਾ ਦਾ ਜਾਪ ਜਪ ਕੇ ਅਰਾਧਦੇ ਹਨ।

  29. ਤੁਧੁ ਧਿਆਇਨਿ ਬੇਦ ਕਤੇਬਾ ਸਣੁ ਖੜੇ ॥ ਗਣਤੀ ਗਣੀ ਨ ਜਾਇ ਤੇਰੈ ਦਰਿ ਪੜੇ ॥ ਬ੍ਰਹਮੇ ਤੁਧੁ ਧਿਆਇਨ੍‍ ਇੰਦ੍ਰ ਇੰਦ੍ਰਾਸਣਾ॥ (ਪੰਨਾ 518); ਹੇ ਪ੍ਰਭੂ ! (ਤੌਰੇਤ, ਜ਼ਬੂਰ, ਅੰਜੀਲ, ਕੁਰਾਨ) ਕਤੇਬਾਂ ਸਮੇਤ ਵੇਦ (ਭਾਵ, ਹਿੰਦੂ ਮੁਸਲਮਾਨ ਆਦਿਕ ਸਾਰੇ ਮਤਾਂ ਦੇ ਧਰਮ-ਪੁਸਤਕ) ਤੈਨੂੰ ਖੜੇ ਸਿਮਰ ਰਹੇ ਹਨ, ਇਤਨੇ ਜੀਵ ਤੇਰੇ ਦਰ 'ਤੇ ਡਿੱਗੇ ਹੋਏ ਹਨ ਕਿ ਉਹਨਾਂ ਦੀ ਗਿਣਤੀ ਨਹੀਂ ਗਿਣੀ ਜਾ ਸਕਦੀ, ਕਈ ਬ੍ਰਹਮੇ ਤੇ ਸਿੰਘਾਸਨਾਂ ਵਾਲੇ ਕਈ ਇੰਦਰ ਤੈਨੂੰ ਧਿਆਉਂਦੇ ਹਨ, ਹੇ ਹਰੀ !

  30. ਮਹਿਮਾ ਨ ਜਾਨਹਿ ਬੇਦ ॥ ਬ੍ਰਹਮੇ ਨਹੀ ਜਾਨਹਿ ਭੇਦ॥ (ਪੰਨਾ 894); ਮਹਿਮਾ—ਵਡਿਆਈ । ਨ ਜਾਨਹਿ—ਨਹੀਂ ਜਾਣਦੇ {ਬਹੁ-ਵਚਨ} । ਬੇਦ—ਚਾਰੇ ਵੇਦ {ਬਹੁ-ਵਚਨ} । ਬ੍ਰਹਮੇ—ਅਨੇਕਾਂ ਬ੍ਰਹਮਾ {ਬਹੁ-ਵਚਨ} ਨੇ। ਭੇਦ—(ਪਰਮਾਤਮਾ ਦੇ) ਦਿਲ ਦੀ ਗੱਲ ।੧। ਗਤਿ—ਹਾਲਤ । ਜਾਨੈ—ਜਾਣਦਾ ਹੈ । ਸੁਣਿ—ਸੁਣ ਕੇ । ਅਵਰ—ਹੋਰਨਾਂ ਪਾਸੋਂ । ਵਖਾਨੈ—(ਜਗਤ) ਬਿਆਨ ਕਰਦਾ ਹੈ ।੧।ਰਹਾਉ।

    (ਹੇ ਭਾਈ !) ਪਰਮਾਤਮਾ ਕਿਹੋ ਜਿਹਾ ਹੈ—ਇਹ ਗੱਲ ਉਹ ਆਪ ਹੀ ਜਾਣਦਾ ਹੈ । (ਜੀਵ) ਹੋਰਨਾਂ ਪਾਸੋਂ ਸੁਣ ਸੁਣ ਕੇ ਹੀ (ਪਰਮਾਤਮਾ ਬਾਰੇ) ਜ਼ਿਕਰ ਕਰਦਾ ਰਹਿੰਦਾ ਹੈ ।੧।ਰਹਾਉ। (ਹੇ ਭਾਈ ! ਪ੍ਰਭੂ ਕੇਡਾ ਵੱਡਾ ਹੈ— ਇਹ ਗੱਲ (ਚਾਰੇ) ਵੇਦ (ਭੀ) ਨਹੀਂ ਜਾਣਦੇ । ਅਨੇਕਾਂ ਬ੍ਰਹਮਾ ਭੀ (ਉਸ ਦੇ) ਦਿਲ ਦੀ ਗੱਲ ਨਹੀਂ ਜਾਣਦੇ । ਸਾਰੇ ਅਵਤਾਰ ਭੀ ਉਸ (ਪਰਮਾਤਮਾ ਦੇ ਗੁਣਾਂ ) ਦਾ ਅੰਤ ਨਹੀਂ ਜਾਣਦੇ । ਹੇ ਭਾਈ ! ਪਾਰਬ੍ਰਹਮ ਪਰਮੇਸਰ ਬੇਅੰਤ ਹੈ ।੧।

    ਸੰਬੋਧਨ-ਕਾਰਕ ਦੀ ਪ੍ਰੀਭਾਸ਼ਾ

  31. ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ   ਨਿਰੰਕਾਰ ! ॥੧੬॥ (ਪੰਨਾ ੩) ; ਹੇ ਨਿਰੰਕਾਰ !

  32. ਕੇਤਿਆ ਦੂਖ ਭੂਖ ਸਦ ਮਾਰ ॥ ਏਹਿ ਭਿ ਦਾਤਿ ਤੇਰੀ ਦਾਤਾਰ ॥ (ਪੰਨਾ ੫); ਹੇ ਦਾਤਾਰ !

  33. ਮੂਰਖ ਬਾਮਣ    ਪ੍ਰਭੂ ਸਮਾਲਿ ॥ (ਪੰਨਾ ੩੭੨) ; ਹੇ ਮੂਰਖ ਬਾਮਣ !

  34. ਵਿਸਰੁ ਨਾਹੀ ਪ੍ਰਭ   ਦੀਨ ਦਇਆਲਾ ॥ ਤੇਰੀ ਸਰਣਿ ਪੂਰਨ ਕਿਰਪਾਲਾ ॥੧॥ (ਪੰਨਾ ੫੬੩) ; ਹੇ ਦੀਨਾਂ ਉਤੇ ਦਇਆ ਕਰਨਹਾਰ ! ਹੇ ਪ੍ਰਭੂ !

  35. ਭਵਰਾ    ਫੂਲਿ ਭਵੰਤਿਆ ਦੁਖੁ ਅਤਿ ਭਾਰੀ ਰਾਮ ॥ (ਪੰਨਾ ੪੩੯) ; ਹੇ ਭਵਰੇ ਮਨ !

  36. ਮੇਰੇ ਸਤਿਗੁਰਾ ਹਉ ਤੁਧੁ ਵਿਟਹੁ ਕੁਰਬਾਣੁ ॥ ਤੇਰੇ ਦਰਸਨ ਕਉ ਬਲਿਹਾਰਣੈ ਤੁਸਿ ਦਿਤਾ ਅੰਮ੍ਰਿਤ ਨਾਮੁ ॥੧॥ (ਪੰਨਾ ੫੨) ; ਹੇ ਮੇਰੇ ਸਤਿਗੁਰੂ !

  37. ਮਦਨ ਮੂਰਤਿ ਭੈ ਤਾਰਿ  ਗੋਬਿੰਦੇ ! ॥ ਸੈਨੁ ਭਣੈ ਭਜੁ ਪਰਮਾਨੰਦੇ ॥੪॥੨॥ (ਪੰਨਾ ੬੯੫); ਮਦਨ ਮੂਰਤਿ—ਉਹ ਮੂਰਤਿ ਜਿਸ ਨੂੰ ਵੇਖ ਕੇ ਮਸਤੀ ਆ ਜਾਏ, ਸੋਹਣੇ ਸਰੂਪ ਵਾਲਾ । ਭੈ ਤਾਰਿ—ਡਰਾਂ ਤੋਂ ਪਾਰ ਲੰਘਾਉਣ ਵਾਲਾ । ਗੋਬਿੰਦੇ—{ਗੋ-ਸ੍ਰਿਸ਼ਟੀ । ਬਿੰਦ—ਜਾਨਣਾ, ਸਾਰ ਲੈਣੀ} ਸ੍ਰਿਸ਼ਟੀ ਦੀ ਸਾਰ ਲੈਣ ਵਾਲਾ। ਹੇ ਸ੍ਰਿਸ਼ਟੀ ਦੀ ਸਾਰ ਲੈਣ ਵਾਲੇ ਗੋਬਿੰਦ !

    ਜੋ ਮਨੁੱਖ ਸਰਬ-ਵਿਆਪਕ ਪਰਮ ਆਨੰਦ-ਰੂਪ ਪ੍ਰਭੂ ਦੇ ਗੁਣ ਗਾਂਦਾ ਹੈ, ਉਹ ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ ਉਸ ਦੇ ਮਿਲਾਪ ਦਾ ਆਨੰਦ ਮਾਣਦਾ ਹੈ ।੩। ਸੈਣ ਆਖਦਾ ਹੈ—(ਹੇ ਮੇਰੇ ਮਨ !) ਉਸ ਪਰਮ-ਆਨੰਦ ਪਰਮਾਤਮਾ ਦਾ ਸਿਮਰਨ ਕਰ, ਜੋ ਸੋਹਣੇ ਸਰੂਪ ਵਾਲਾ ਹੈ, ਜੋ (ਸੰਸਾਰ ਦੇ) ਡਰਾਂ ਤੋਂ ਪਾਰ ਲੰਘਾਣ ਵਾਲਾ ਹੈ ਤੇ ਜੋ ਸ੍ਰਿਸ਼ਟੀ ਦੀ ਸਾਰ ਲੈਣ ਵਾਲਾ ਹੈ ।੪।੨।

  38. ਕਰਹੁ ਕ੍ਰਿਪਾ ਗੋਪਾਲ ਗੋਬਿਦੇ    ਅਪਨਾ ਨਾਮੁ ਜਪਾਵਹੁ ॥ ਰਹਾਉ ॥ (ਪੰਨਾ ੧੧੨੦); ਹੇ ਗੋਪਾਲ ! ਹੇ ਗੋਬਿਦੇ !

  39. ਸਾਜਨ ਸੰਤ    ਕਰਹੁ ਇਹੁ ਕਾਮੁ ॥ ਆਨ ਤਿਆਗਿ    ਜਪਹੁ ਹਰਿ ਨਾਮੁ ॥ (ਪੰਨਾ ੨੯੦); ਹੇ ਸਾਜਨ ਸੰਤ ਜਨੋ !

  40. ਮੈ ਮੇਲਹੁ ਸੰਤ    ਮੇਰਾ ਹਰਿ ਪ੍ਰਭੁ ਸਜਣੁ   ਮੈ ਮਨਿ ਤਨਿ ਭੁਖ ਲਗਾਈਆ ਜੀਉ ॥ (ਪੰਨਾ ੧੭੪) ; ਹੇ ਸੰਤ ਜਨੋ ! ਮੈਨੂੰ ਮੇਰਾ ਸੱਜਣ ਹਰਿ-ਪ੍ਰਭੂ ਮਿਲਾ ਦਿਉ । ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਉਸਦੇ ਮਿਲਣ ਦੀ ਤਾਂਘ ਪੈਦਾ ਹੋ ਰਹੀ ਹੈ ।

  41. ਪ੍ਰਭ ਜੀ    ਤੂ ਮੇਰੋ ਠਾਕੁਰੁ ਨੇਰੋ ॥ ਹਰਿ ਚਰਣ ਸਰਣ ਮੋਹਿ ਚੇਰੋ ॥੧॥ ਰਹਾਉ ॥ (ਪੰਨਾ ੬੧੮); ਹੇ ਪ੍ਰਭੂ ਜੀ ! ਤੂੰ ਮੇਰਾ ਪਾਲਣਹਾਰਾ ਮਾਲਕ ਹੈਂ, ਮੇਰੇ ਅੰਗ-ਸੰਗ ਵੱਸਦਾ ਹੈਂ । ਹੇ ਹਰੀ ! ਮੈਨੂੰ ਆਪਣੇ ਚਰਨਾਂ ਦੀ

    ਸਰਣ ਵਿਚ ਰੱਖ, ਮੈਨੂੰ ਆਪਣਾ ਦਾਸ ਬਣਾਈ ਰੱਖ ।੧।ਰਹਾਉ।ਹੇ ਮੇਰੇ ਆਪਣੇ ਮਾਲਕ ਪ੍ਰਭੂ ! ਮੇਰੇ ਦਿਲ ਦੀ ਹਾਲਤ ਤੂੰ ਹੀ ਜਾਣਦਾ ਹੈਂ, ਤੇਰੀ ਸਰਣ ਪਿਆਂ ਹੀ (ਮੇਰੀ ਅੰਦਰਲੀ ਮੰਦੀ ਹਾਲਤ ਦਾ) ਖ਼ਾਤਮਾ ਹੋ ਸਕਦਾ ਹੈ । ਮੈਂ ਲੱਖਾਂ ਪਾਪ ਕਰਦਾ ਫਿਰਦਾ ਹਾਂ । ਹੇ ਮੇਰੇ ਮਾਲਕ ! ਮੈਨੂੰ ਬਖ਼ਸ਼ ਲੈ ।੧।

  42. ਸੁਨਹੁ ਲੋਕਾ    ਮੈ ਪ੍ਰੇਮ ਰਸੁ ਪਾਇਆ ॥ ਦੁਰਜਨ ਮਾਰੇ   ਵੈਰੀ ਸੰਘਾਰੇ   ਸਤਿਗੁਰਿ ਮੋ ਕਉ   ਹਰਿ ਨਾਮੁ ਦਿਵਾਇਆ ॥੧॥ ਰਹਾਉ ॥ (ਪੰਨਾ ੩੭੦); ਹੇ ਦੁਨੀਆ ਲੋਕੋ !

  43. ਸੰਤਹੁ    ਹਰਿ ਹਰਿ ਹਰਿ ਆਰਾਧਹੁ ॥ ਹਰਿ ਆਰਾਧਿ ਸਭੋ ਕਿਛੁ ਪਾਈਐ     ਕਾਰਜ ਸਗਲੇ ਸਾਧਹੁ ॥ ਰਹਾਉ ॥ (ਪੰਨਾ ੬੨੭)

  44. ਨੈਨ ਅਲੋਵਉ    ਸਾਧ ਜਨੋ ॥ ਹਿਰਦੈ ਗਾਵਹੁ   ਨਾਮ ਨਿਧੋ ॥੫॥ (ਪੰਨਾ ੨੪੧) ; ਅਲੋਵਉ—ਮੈਂ ਵੇਖਦਾ ਹਾਂ, ਅਲੋਵਉਂ ।

    ਹੇ ਸਾਧ ਜਨੋ ! ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਗਾਉਂਦੇ ਰਹੋ ਜੋ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ, (ਮੇਰੀ ਤਾਂ ਇਹੀ ਅਰਦਾਸ ਹੈ ਕਿ) ਮੈਂ ਆਪਣੀਆਂ ਅੱਖਾਂ ਨਾਲ (ਉਹਨਾਂ ਦਾ) ਦਰਸਨ ਕਰਦਾ ਰਹਾਂ (ਜੋ ਨਾਮ ਜਪਦੇ ਹਨ) ।੫

  45. ਆਵਹੁ ਮੀਤ ਪਿਆਰੇ ॥ ਮੰਗਲ ਗਾਵਹੁ ਨਾਰੇ ॥ ਸਚੁ ਮੰਗਲੁ ਗਾਵਹੁ ਤਾ ਪ੍ਰਭ ਭਾਵਹੁ ਸੋਹਿਲੜਾ ਜੁਗ ਚਾਰੇ ॥ ਅਪਨੈ ਘਰਿ ਆਇਆ   ਥਾਨਿ ਸੁਹਾਇਆ   ਕਾਰਜ ਸਬਦਿ ਸਵਾਰੇ॥ (ਪੰਨਾ 764) ;

    ਹੇ ਮੇਰੇ ਗਿਆਨ-ਇੰਦ੍ਰਿਓ ! ਹੇ ਮੇਰੀ ਸਹੇਲੀਓ ! ਆਓ, ਪਰਮਾਤਮਾ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਵੋ ਜੋ ਮਨ ਵਿਚ ਹੁਲਾਰਾ ਪੈਦਾ ਕਰਦੇ ਹਨ । ਉਹ ਗੀਤ ਗਾਵੋ ਜੋ ਅਟੱਲ ਆਤਮਕ ਆਨੰਦ ਪੈਦਾ ਕਰਦਾ ਹੈ, ਸਿਫ਼ਤਿ-ਸਾਲਾਹ ਦਾ ਉਹ ਗੀਤ ਗਾਵੋ ਜੋ ਚਹੁ ਜੁਗਾਂ ਵਿਚ ਆਤਮਕ ਹੁਲਾਰਾ ਦੇਈ ਰੱਖਦਾ ਹੈ, ਤਦੋਂ ਹੀ ਤੁਸੀ ਪ੍ਰਭੂ ਨੂੰ ਚੰਗੀਆਂ ਲੱਗੋਗੀਆਂ । (ਹੇ ਸਹੇਲੀਓ ! ਮੇਰੇ ਹਿਰਦੇ ਨੂੰ ਆਪਣਾ ਘਰ ਬਣਾ ਕੇ ਸੱਜਣ-ਪ੍ਰਭੂ) ਆਪਣੇ ਘਰ ਵਿਚ ਆਇਆ ਹੈ, ਮੇਰੇ ਹਿਰਦੇ-ਥਾਂ ਵਿਚ ਬੈਠਾ ਸੋਭਾ ਦੇ ਰਿਹਾ ਹੈ, ਗੁਰੂ ਦੇ ਸ਼ਬਦ ਨੇ ਮੇਰੇ ਜੀਵਨ-ਮਨੋਰਥ ਸਵਾਰ ਦਿੱਤੇ ਹਨ ।

    ਅਧਿਕਰਨ-ਕਾਰਕ ਦੀ ਪ੍ਰੀਭਾਸ਼ਾ

    ਅਪਨੈ ਘਰਿ ਆਇਆ .. ਆਪਣੇ ਘਰ ਵਿੱਚ ਆਇਆ ਹੈ, ਸੋ ' ਸੱਜਣ-ਪ੍ਰਭੂ ' ਅਧਿਕਰਨ-ਕਾਰਕ ਹੈ। ਕਿਉਂਕਿ ‘ਘਰ’ ਮੁਕਤਾ-ਅੰਤਿਕ, ਪੁਲਿੰਗ, ਇਕ ਵਚਨ ਨਾਉਂ ਹੈ। ਇਸ ਲਈ,ਇਸ ਪੰਗਤੀ ਵਿੱਚ ‘ਘਰ’ ਦੇ ਅੰਤ ਵਿੱਚ ਅਧਿਕਰਨ ਕਾਰਕ ਦਾ ਕਾਰਕ ਚਿੰਨ੍ਹ ਸਿਹਾਰੀ (ਿ) ( ਘਰਿ = ਘਰ ਵਿੱਚ ) ਸੰਮਿਲਤ ਹੋਇਆ ਹੈ ।

    ਇਸ ਨਾਉਂ ਨਾਲ ਸੰਬੰਧਿਤ ਪੜਨਾਵੀਂ ਵਿਸ਼ੇਸ਼ਣ (ਅਪਨਾ) ਕੰਨਾ-ਅੰਤਿਕ ਪੁਲਿੰਗ, ਇਕ-ਵਚਨ ਸ਼ਬਦ ਹੈ, ਇਸ ਲਈ, ਇਸ ਸ਼ਬਦ ਵਿੱਚ ਕੰਨਾ-ਅੰਤਿਕ ਸ਼ਬਦ-ਸ਼੍ਰੇਣੀ ਲਈ ਅਧਿਕਰਨ ਕਾਰਕ ਦੇ ਕਾਰਕ-ਚਿੰਨ੍ਹ ਦੋਲਾਵਾਂ ( ੈ) , ( ' ਅਪਨੈ = ' ਆਪਨੇ ਘਰ ਵਿੱਚ ) ਦੀ ਵਰਤੋਂ ਕੀਤੀ ਹੋਈ ਹੈ।

    ਅਰਥ :- (ਹੇ ਸਹੇਲੀਉ ਮੇਰੇ ਹਿਰਦੇ ਨੂੰ ਆਪਣਾ ਘਰ ਬਣਾ ਕੇ ਸੱਜਣ-ਪ੍ਰਭੂ) ਆਪਣੇ ਘਰ ਵਿੱਚ ਆਇਆ ਹੈ, ਮੇਰੇ ਹਿਰਦੇ-ਥਾਂ ਵਿੱਚ ਬੈਠਾ ਸੋਭਾ ਦੇ ਰਿਹਾ ਹੈ, ਗੁਰੂ ਦੇ ਸ਼ਬਦ ਨੇ ਮੇਰੇ ਜੀਵਨ-ਮਨੋਰਥ ਸਵਾਰ ਦਿੱਤੇ ਹਨ ।

  46. ਸਾਚੈ ਸਬਦਿ   ਸਹਜ ਧੁਨਿ ਉਪਜੈ   ਮਨਿ ਸਾਚੈ ਲਿਵ ਲਾਈ॥ ਅਗਮ  ਅਗੋਚਰੁ   ਨਾਮੁ ਨਿਰੰਜਨੁ   ਗੁਰਮੁਖਿ ਮੰਨਿ ਵਸਾਈ ॥੬॥ (ਪੰਨਾ 1234) ; ਸਾਚੈ ਸਬਦਿ—ਸਦਾ-ਥਿਰ ਪ੍ਰਭੂ ਦੇ ਸ਼ਬਦ ਦੇ ਸਦਕਾ । ਸਹਜ ਧੁਨਿ—ਆਤਮਕ ਅਡੋਲਤਾ ਦੀ ਰੌ । ਮਨਿ—ਮਨ ਵਿਚ । ਸਾਚੈ—ਸਦਾ ਕਾਇਮ ਰਹਿਣ ਵਾਲੇ ਹਰੀ ਵਿਚ । ਲਿਵ—ਲਗਨ ।

    ਹੇ ਭਾਈ ! ਜਿਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ (ਜੁੜ ਕੇ) ਆਪਣੇ ਮਨ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਸੁਰਤਿ ਜੋੜੀ ਰਖਦਾ ਹੈ, (ਉਸ ਦੇ ਅੰਦਰ) ਆਤਮਕ ਅਡੋਲਤਾ ਦੀ ਰੌ ਪੈਦਾ ਹੋ ਜਾਂਦੀ ਹੈ । ਹੇ ਭਾਈ ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਹੀ) ਅਪਹੁੰਚ ਅਗੋਚਰ ਅਤੇ ਨਿਰਲੇਪ ਪ੍ਰਭੂ ਦਾ ਨਾਮ ਆਪਣੇ ਮਨ ਵਿਚ ਵਸਾਂਦਾ ਹੈ ।੬।

    ‘ਸ਼ਬਦ’ ਮੁਕਤਾ-ਅੰਤਿਕ, ਪੁਲਿੰਗ, ਇਕ ਵਚਨ ਨਾਉਂ ਹੈ। ਇਸ ਲਈ ਇਸ ਦੇ ਅੰਤ ਵਿੱਚ ਅਧਿਕਰਨ ਕਾਰਕ ਦਾ ਕਾਰਕ-ਚਿੰਨ੍ਹ ਸਿਹਾਰੀ ( ਿ) ਸੰਮਿਲਤ ਹੋਇਆ ਹੈ। ਇਸ ਨਾਉਂ ਨਾਲ ਸੰਬੰਧਿਤ ਵਿਸ਼ੇਸ਼ਣ (ਸਾਚਾ) ਚੂੰਕਿ ਕੰਨਾ-ਅੰਤਿਕ ਸ਼ਬਦ ਹੈ, ਇਸ ਲਈ, ਇਸ ਸ਼ਬਦ ਵਿੱਚ, ਕੰਨਾ-ਅੰਤਿਕ ਸ਼ਬਦ-ਸ਼੍ਰੇਣੀ ਲਈ ਕਰਨ-ਕਾਰਕ ਦੇ ਕਾਰਕ-ਚਿੰਨ੍ਹ ਦੁਲਾਂਵਾਂ ( ੈ ) ਦੀ ਵਰਤੋਂ ਕੀਤੀ ਹੋਈ ਹੈ।

  47. ਭੈਰਉ ਮਹਲਾ 5 ਘਰ 1 ਸਤਿ ਗੁਰ ਪ੍ਰਸਾਦਿ॥

  48. ਸਗਲੀ ਥੀਤਿ, ਪਾਸਿ ਡਾਰਿ ਰਾਖੀ ਅਸਟਮ ਥੀਤਿ, ਗੋਵਿੰਦ ਜਨਮਾਸੀ॥

    ਉਚਾਰਣ ਸੇਧਾਂ:

    ਬਿੰਦੀ ਸਹਿਤ : ਸਗਲੀਂ ( = ਸਾਰੀਆਂ ), ਰਾਖੀਂ, 'ਜਨਮਾਸੀ ‘ ( = ਜਨਮਾਂ ); ਪਾਠ ਇਕੱਠਾ ਕਰਨਾ ਹੈ।

    ਸਗਲੀ ਥੀਤਿ- ਇਸਤਰੀ ਲਿੰਗ ਨਾਵ ਬਹੁਵਚਨ} ਸਾਰੀਆਂ ਥਿੱਤਾਂ;

    ਅਸਟਮ ਥੀਤਿ- ਸੰਖਿਅਕ ਵਿਸ਼ੇਸ਼ਣ, ਇਸਤਰੀ ਲਿੰਗ, ਨਾਂਵ, ਅਠਵੀਂ ਥਿੱਤ, ਪੂਰਨਮਾਸੀ ਤੋਂ ਪਿਛੋਂ ਅਠਵਾਂ ਦਿਨ ( ਕ੍ਰਿਸ਼ਨ ਦਾ ਜਨਮ ਭਾਦਰੋਂ ) ਦੀ ਅਸ਼ਟਮੀ ਦਾ ਮੰਨਿਆਂ ਜਾਂਦਾ ਹੈ।

    ਅਰਥ :

    ਹੇ ਭਾਈ ! ਕ੍ਰਿਸ਼ਨ ਜੀ ਦੇ ਉਪਾਸ਼ਕ ਨੇ ) ਸਾਰੀਆਂ ਥਿੱਤਾਂ ਇਕ ਪਾਸੇ ਰਖ ਦਿਤੀਆਂ ਅਤੇ ਅਸ਼ਟਮੀ ਥਿੱਤ ਵਾਲੇ ਦਿਨ ਇਹ ਕਹਿੰਦਾ ਹੈ ਕਿ ਗੋਵਿੰਦ ਦਾ ਕ੍ਰਿਸ਼ਨ ਰੂਪ ਵਿੱਚ ਜਨਮ ਹੋਇਆ ਸੀ (ਇਹ ਸਭ ਵਿਅਰਥ ਕਥਨ ਹੈ)।

  49. ਭਰਮਿ ਭੂਲੇ ਨਰ !   ਕਰਤ ਕਚਰਾਇਣ   ਜਨਮ ਮਰਣ ਤੇ ਰਹਤ ਨਾਰਾਇਣ ॥ਰਹਾਉ॥

    ਭਰਮਿ ਭੂਲੇ ਨਰ – ਭਰਮ ਵਿੱਚ ਭੁੱਲੇ ਲੋਕ, ਨਾਂਵ, ਅਧਿਕਰਨ ਕਾਰਕ, ਭਰਮ ਭੁਲੇਖੇ ਵਿੱਚ ਪਏ ਮਨੁਖ;

    ਕਰਤ ਕਚਰਾਇਣ- ਵਿਸ਼ੇਸ਼ਣ, ਇਸਤਰੀ ਲਿੰਗ, ਬਹੁਵਚਨ, (ਕਚੀਆਂ ਗੱਲਾਂ);

    ਅਰਥ : ਭਰਮ ਵਿੱਚ ਭੁੱਲੇ ਹੋਏ ਲੋਕ ਅਜਿਹੀਆਂ ਕੱਚੀਆਂ ਗੱਲਾਂ ਕਰਦੇ ਹਨ, ਪਰ ਪਰਮਾਤਮਾ ਜਨਮ ਮਰਣ ਦੋਹਾਂ ਤੋਂ ਰਹਿਤ ਹੈ।

  50. ਕਰਿ ਪੰਜੀਰੁ,  ਖਵਾਇਓ ਚੋਰ॥ ਓਹੁ ਜਨਮਿ  ਨ ਮਰੈ,    ਰੇ ਸਾਕਤ ਢੋਰ॥

    ਕਰਿ ਪੰਜੀਰੁ - ਪੂਰਬ ਪੂਰਣ ਕਿਰਦੰਤ , ਪੰਜੀਰ ਬਣਾ ਕੇ। ਖਵਾਇਓ ਚੋਰ- ਲੁਕਾ ਕੇ, ਪੜਦਾ ਕਰਕੇ ਖਵਾਇਆ, ਭੋਗ ਲਵਾਇਆ। ਹੇ ਸਾਤਕ ! ਹੇ ਪਸ਼ੂ ਬਿਰਤੀ ਵਾਲੇ ਪੁਰਸ਼ !

    ਅਰਥ :

    ਹੇ ਭਾਈ! ਪੰਡਿਤ ਨੇ ਪੰਜੀਰ ਬਣਾ ਕੇ, ਲੁਕਾਅ ਕੇ, ਪੜ੍ਹਦਾ ਕਰਕੇ , ਠਾਕੁਰ ਨੂੰ ਖਵਾਇਆ, ਭਾਵ ਭੋਗ ਲਵਾਇਆ। ਇਹ ਸਭ ਪਖੰਡ ਹੈ। ਹੇ ਸਾਕਤ! ਹੇ ਪਸ਼ੂ ਬਿਰਤੀ ਵਾਲੇ ਪੁਰਸ਼ ! ਉਹ ਪਰਮਾਤਮਾ ਕਿਸੇ ਜਨਮ ਵਿਚ ਨਹੀਂ ਆਉਂਦਾ ਹੈ ਅਤੇ ਨਾ ਹੀ ਮਰਦਾ ਹੈ।

  51. ਸਗਲ ਪਰਾਧ, ਦੇਹਿ ਲੋਰੋਨੀ॥ ਸੋ ਮੁਖੁ ਜਲਉ   ਜਿਤੁ ਕਹਹਿ ਠਾਕੁਰੁ ਜੋਨੀ॥ (ਪੰਨਾ1136)

    ਉਚਾਰਣ ਸੇਧਾਂ:

    ਦੇਹਿਂ, ਕਹਹਿਂ ਬਿੰਦੀ ਸਹਿਤ ਹਨ, ਅਤੇ ਜਲਉ - ਬਿੰਦੀ ਰਹਿਤ ਹੈ। ਸਗਲ ਪਰਾਧ- ਬਹੁਵਚਨ, ਕਿਰਿਆ ਵਿਸ਼ੇਸ਼ਣ, ਸਾਰੇ ਅਪਰਾਧ, ਪਾਪ;

    ਸੋ - ਨਿਸ਼ਚੇ ਵਾਚਕ ਵਿਸ਼ੇਸ਼ਣ- ਸੋ = ਓਹ ; ਜਲਉ- ਕਿਰਿਆ, ਹੁਕਮੀ ਭਵਿਖਤ, ਅਨਪੁਰਖ, ਇਕ-ਵਚਨ, ਉਹ ਮੂੰਹ ਸੜ ਜਾਏ;

    ਅਰਥ : ਓਇ ਮੂਰਖ ! ਜਿਹੜੇ ਠਾਕਰ ਨੂੰ ਪੰਘੂੜੇ ਵਿਚ ਪਾ ਕੇ ਲੋਰੀ ਦਿੰਦੇ ਹਨ , ਓਹ ਸਾਰੇ ਅਪਰਾਧੀ ਪਾਪੀ ਹਨ । ਉਹ ਮੂੰਹ ਸੜ ਜਾਏ ਜਿਸ ਨਾਲ ਉਹ ਕਹਿੰਦੇ ਹਨ ਕਿ ਠਾਕੁਰ (ਮਨੁਖਾ ਜੋਨੀ) ਵਿੱਚ ਆਏ ਹਨ।

  52. ਜਨਮਿ ਨ ਮਰੈ, ਨ ਆਵੈ ਨ ਜਾਇ, ਨਾਨਕ ਕਾ ਪ੍ਰਭੁ ਰਹਿਓ ਸਮਾਇ॥ (ਪੰਨਾ )

    ਜਨਮਿ ਨ ਮਰੈ - ਨਾਂਵ, ਅਧਿਕਰਨ ਕਾਰਕ , ਇਕ-ਵਚਨ, ਜਨਮ ਵਿਚ ਨਹੀਂ ਆਉਂਦਾ; ਰਹਿਓ ਸਮਾਇ - ਸਭ ਥਾਂ ਵਿਆਪਕ ਹੋ ਰਿਹਾ ਹੈ।

    ਅਰਥ :

    ਹੇ ਭਾਈ ! ਧਿਆਨ ਨਾਲ ਸੁਣੋ , ਓਹ ਠਾਕੁਰ ਨ ਜੰਮਦਾ ਹੈ, ਨਾ ਮਰਦਾ ਹੈ, ਨਾ ਉਹ ਕਿਤੋਂ ਆਉਂਦਾ ਹੈ ਅਤੇ ਨਾ ਕਿਤੇ ਜਾਂਦਾ ਹੈ| ਨਾਨਕ ਦਾ ਠਾਕੁਰ ਸਭ ਥਾਵਾਂ ਤੇ ਵਿਆਪਕ ਹੋ ਰਿਹਾ ਹੈ|

    ਸਿਧਾਂਤ :

    ਸਰਬ ਵਿਆਪੀ ਕਰਤਾਰ ਨੂੰ ਛੱਡ ਕੇ ਜੋ ਉਸ ਦੀ ਥਾਂ ਕ੍ਰਿਸ਼ਨ ਨੂੰ ਪਰਮਾਤਮਾ ਮੰਨਦੇ ਹਨ, ਜਨਮ ਅਸ਼ਟਮੀ ਵਾਲਾ ਦਿਨ ਮੰਨਾਉਂਦੇ ਹਨ, ਓਹ ਕਚੇ ਲੋਕ ਹਨ।

  53. ਸਨਕ ਸਨੰਦ ਅੰਤੁ ਨਹੀ ਪਾਇਆ॥ ਬੇਦ ਪੜੇ ਪੜਿ ਬ੍ਰਹਮੇ, ਜਨਮੁ ਗਵਾਇਆ॥1॥ (ਪੰਨਾ 478)

    ਬ੍ਰਹਮਾ ਸ਼ਬਦ ਅੰਤ ਕੰਨਾ ਹੈ ਭਾਵ ਅੰਤ ਕੰਨੇ ਵਾਲਾ ਹੈ।

  54. ਸਾਚੈ ਸਬਦਿ ਸਹਜ ਧੁਨਿ ਉਪਜੈ ਮਨਿ ਸਾਚੈ ਲਿਵ ਲਾਈ॥ (ਪੰਨਾ 1234)

    ‘ਸ਼ਬਦ’ ਮੁਕਤਾ-ਅੰਤਿਕ, ਪੁਲਿੰਗ, ਇਕ ਵਚਨ ਨਾਉਂ ਹੈ। ਇਸ ਲਈ ਇਸ ਦੇ ਅੰਤ ਵਿੱਚ ਅਧਿਕਰਨ ਕਾਰਕ ਦਾ ਕਾਰਕ-ਚਿੰਨ੍ਹ ਸਿਹਾਰੀ ( ਿ) ਸੰਮਿਲਤ ਹੋਇਆ ਹੈ। ਇਸ ਨਾਉਂ ਨਾਲ ਸੰਬੰਧਿਤ ਵਿਸ਼ੇਸ਼ਣ (ਸਾਚਾ) ਚੂੰਕਿ ਕੰਨਾ-ਅੰਤਿਕ ਸ਼ਬਦ ਹੈ, ਇਸ ਲਈ, ਇਸ ਸ਼ਬਦ ਵਿੱਚ, ਕੰਨਾ-ਅੰਤਿਕ ਸ਼ਬਦ-ਸ਼੍ਰੇਣੀ ਲਈ ਕਰਨ ਕਾਰਕ ਦੇ ਕਾਰਕ-ਚਿੰਨ੍ਹ ਦੁਲਾਂਵਾਂ ( ੈ ) ਦੀ ਵਰਤੋਂ ਕੀਤੀ ਹੋਈ ਹੈ।

    ਅਰਥ :- ਹੇ ਭਾਈ! ਜਿਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿੱਚ (ਜੁੜ ਕੇ) ਆਪਣੇ ਮਨ ਦੇ ਰਾਹੀਂ ਸਦਾ-ਥਿਰ ਪ੍ਰਭੂ ਵਿੱਚ ਸੁਰਤ ਜੋੜੀ ਰੱਖਦਾ ਹੈ, (ਉਸ ਦੇ ਅੰਦਰ) ਆਤਮਿਕ ਅਡੋਲਤਾ ਦੀ ਰੌਂ ਪੈਦਾ ਹੋ ਜਾਂਦੀ ਹੈ।

  55. ਭੈਰਉ ਮਹਲਾ 5 ਘਰ 1 ਸਤਿ ਗੁਰ ਪ੍ਰਸਾਦਿ॥

    ਪ੍ਰਸਾਦਿ’ ਇਸਤਰੀ-ਲਿੰਗ ਹੈ ਜਿਸ ਦੇ ਅੰਤਲੇ ਅੱਖਰ ਨਾਲ ਸਿਹਾਰੀ ਲਗਣ ਕਰਕੇ ਕਰਨ-ਕਾਰਕ ਦਾ ਚਿੰਨ ਹੈ। ਇਕ ਮੁਕਤਾ ਅੰਤ ਅਤੇ ਦੂਸਰਾ ਕੰਨਾ (ਾ) ਅੰਤ ।

  56. ਉਦਾਹਰਨ : ਭਾਈ ਰੇ ਗੁਰ ਬਿਨੁ ਗਿਆਨੁ ਨਾ ਹੋਇ॥ ਪੂਛਹੁ ਬ੍ਰਹਮੇ ਨਾਰਦੈ ਬੇਦ ਬਿਆਸੈ ਕੋਇ॥ (ਪੰਨਾ 59)

    “ਹੇ ਭਾਈ ਸਤਿਗੁਰੂ ਤੋਂ ਬਗੈਰ ਗਿਆਨ ਪ੍ਰਾਪਤ ਨਹੀਂ ਹੋ ਸਕਦਾ, ਬੇਸ਼ੱਕ ਇਹ ਗੱਲ ਬ੍ਰਹਮਾ ਨੂੰ, ਨਾਰਦ ਨੂੰ ਜਾਂ ਬੇਦ ਬਿਆਸ ਨੂੰ ਪੁੱਛ ਵੇਖੋ।”

    ਗੁਰਬਾਣੀ ਅੰਦਰ ਕਈ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ:

    ਕੰਨਾ-ਅੰਤਿਕ ਨਾਉਂ, ਮੁਕਤਾ-ਅੰਤਿਕ ਨਾਂਵ , ਸਿਹਾਰੀ- ਅੰਤਿਕ ਨਾਂਵ ਅਤੇ ਦੋਲਾਂਵਾਂ--ਅੰਤਿਕ ਨਾਂਵ:

    ਸੰਪਰਦਾਨ-ਕਾਰਕ ਦੀ ਪ੍ਰੀਭਾਸ਼ਾ

    ਊਪਰਲੀਆਂ ਪੰਗਤੀਆਂ ਵਿੱਚ ਅੱਗੇ ਲਿਖੇ ਤਿੰਨੇ ਹੀ ਇਕ ਵਚਨ ਨਾਂਵ (ਬ੍ਰਹਮੇ, ਨਾਰਦੈ, ਬੇਦ ਬਿਆਸੈ) ਸੰਪ੍ਰਦਾਨ ਕਾਰਕ ਵਿੱਚ ਹਨ ਅਤੇ ਤਿੰਨਾਂ ਦੇ ਅੰਤਲੇ ਅੱਖਰਾਂ ਨਾਲ ਸੰਪ੍ਰਦਾਨ ਕਾਰਕ ਦਾ ਕਾਰਕ ਚਿੰਨ੍ਹ ਲੱਗਾ ਹੋਇਆ ਹੈ।

    ਪ੍ਰਸ਼ਨ ਇਹ ਉੱਠਦਾ ਹੈ ਕਿ ਇਨ੍ਹਾਂ ਤਿੰਨਾਂ ਹੀ ਨਾਂਵ-ਸ਼ਬਦਾਂ ਲਈ ਕਾਰਕ-ਚਿੰਨ੍ਹ ਇਕਸਾਰ ਕਿਉਂ ਨਹੀਂ?

    ਉੱਤਰ ਇਹ ਹੈ ਕਿ ਪਹਿਲੇ ਨਾਮ (ਬ੍ਰਹਮਾ) ਨੂੰ ਲਾਂ (ਬ੍ਰਹਮੇ) ਲੱਗੀ ਹੋਈ ਹੈ ਅਤੇ ਪਿਛਲੇ ਦੋਹਾਂ ਨਾਂਵਾਂ (ਨਾਰਦ ਅਤੇ ਬੇਦ ਬਿਆਸ) ਨੂੰ ਦੋਲਾਵਾਂ (ਨਾਰਦੈ, ਬੇਦ ਬਿਆਸੈ) ਹਨ, ਜਿਨ੍ਹਾਂ ਦੀ ਅੰਤਲੇ ਸ੍ਵਰ ਦੇ ਆਧਾਰ ’ਤੇ ਬਣਤਰ ਇਕਸਾਰ ਨਹੀਂ।

    ਨੋਟ 1.: ਗੁਰਬਾਣੀ ਵਿਚਲੇ ਕਿਸੇ ਵੀ ਨਾਉਂ-ਸ਼ਬਦ ਦੇ ਅਰਥ ਕਰਨ ਲੱਗਿਆਂ ਪਹਿਲਾਂ ਉਸ ਸ਼ਬਦ ਦੀ ਮੂਲਕ-ਬਣਤਰ ਨੂੰ ਸਾਹਮਣੇ ਰੱਖਣਾ ਬਣਦਾ ਹੈ, ਫਿਰ ਉਸ ਨੂੰ ਲੱਗੇ ਕਾਰਕ-ਚਿੰਨ੍ਹ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ।

    ਨਾਉਂ-ਸ਼ਬਦ ‘ਬ੍ਰਹਮਾ’ ਕੰਨਾ-ਅੰਤਿਕ ਨਾਉਂ ਹੈ, ਜਦ ਕਿ ‘ਨਾਰਦ’ ਅਤੇ ‘ਬੇਦ ਬਿਆਸ’ ਦੋਵੇਂ ਮੁਕਤਾ-ਅੰਤਿਕ ਨਾਂਵ ਹਨ।

    ਸੋ ਉਪਰੋਕਤ ਨੇਮ ਅਨੁਸਾਰ ਕੰਨਾ-ਅੰਤਿਕ ਨਾਉਂ ‘ਬ੍ਰਹਮਾ’ ਦੇ ਅੰਤ ਵਿੱਚ ਸੰਪ੍ਰਦਾਨ ਕਾਰਕ ਦਾ ਕਾਰਕ ਚਿੰਨ੍ਹ ਲਾਂ ( ੇ) ਸੰਮਿਲਤ ਹੋਇਆ ਹੈ, ਜਦ ਕਿ ਮੁਕਤਾ-ਅੰਤਿਕ ਨਾਂਵ ‘ਨਾਰਦ’ ਅਤੇ ‘ਬੇਦ ਬਿਆਸ’ ਦੇ ਅੰਤ ਵਿੱਚ ਸੰਪ੍ਰਦਾਨ ਕਾਰਕ ਦੇ ਕਾਰਕ-ਚਿੰਨ੍ਹ ਦੋ ਲਾਵਾਂ ( ੈ) ਦੀ ਵਰਤੋਂ ਕੀਤੀ ਹੋਈ ਹੈ।

    ਇਸ ਨੂੰ ਚੰਗੀ ਤਰ੍ਹਾਂ ਸਮਝਣ ਲਈ ਗੁਰਬਾਣੀ ਵਿੱਚੋਂ ਕੁਝ ਉਦਾਹਰਨ ਮਿਲਦੀਆਂ ਹਨ ਜਿਵੇਂ :

  57. ਆਸਾ ਮਹਲਾ 1॥ ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ॥

    ਇਸ ਵਿੱਚ ' ਟੁੰਡੇ ਤੇ ਅਸਰਾਜੈ ' ਦੋ ਸ਼ਬਦ ਆਏ ਹਨ ਜਿਸ ਵਿੱਚ ਟੁੰਡੇ ਉੱਤੇ ਲਾਂ ( ੇ) ਅਤੇ ਅਸਰਾਜੈ ਤੇ ਦੋ ਲਾਵਾਂ ( ੈ ) ਹਨ ਤੇ ਸੰਬੰਧਕੀ ਪਦ (ਕੀ) ਆਇਆ ਹੈ।

    ‘ਟੁੰਡਾ’ ਸ਼ਬਦ ਕੰਨਾ-ਅੰਤ ਅਤੇ ‘ਅਸਰਾਜ’ ਸ਼ਬਦ ਮੁਕਤਾ-ਅੰਤ ਹੈ, ਇਸ ਕਰਕੇ ‘ਕੀ’ ਸੰਬੰਧਕੀ ਸ਼ਬਦ ਆਉਣ ਕਰਕੇ, ਨਿਯਮ ਅਨੁਸਾਰ ਟੁੰਡਾ ਤੋਂ ਟੁੰਡੇ ਤੇ ਅਸਰਾਜ ਤੋਂ ਅਸਰਾਜੈ ਹੋ ਗਿਆ।

    ਬ੍ਰਹਮਾ - ਇਕ ਵਚਨ, ਪੁਲਿੰਗ ਹੈ, ਅਤੇ ਬ੍ਰਹਮੇ ਅੰਤ ਲਾਂ ( ੇ ) ਸਹਿਤ, ਸੰਪ੍ਰਦਾਨ ਕਾਰਕ ਹੈ

  58. ਓਅੰਕਾਰਿ ਬ੍ਰਹਮਾ ਉਤਪਤਿ॥ (ਪੰਨਾ 929)

  59. ਰੋਗੀ ਬ੍ਰਹਮਾ ਬਿਸਨੁ ਸਰੁਦ੍ਰਾ ਰੋਗੀ ਸਗਲ ਸੰਸਾਰਾ॥ (ਪੰਨਾ 1153)

  60. ਠਾਢਾ ਬ੍ਰਹਮਾ ਨਿਗਮ ਬੀਚਾਰੈ ਅਲਖੁ ਨ ਲਖਿਆ ਜਾਈ॥1॥ ਰਹਾਉ॥ (ਪੰਨਾ 1350)

  61. ਬ੍ਰਹਮਾ ਮੂਲੁ ਵੇਦ ਅਭਿਆਸਾ॥ ਤਿਸ ਤੇ ਉਪਜੇ ਦੇਵ ਮੋਹ ਪਿਆਸਾ॥ (ਪੰਨਾ 230)

  62. ਪ੍ਰਥਮੇ ਬ੍ਰਹਮਾ ਕਾਲੈ ਘਰਿ ਆਇਆ॥ ਬ੍ਰਹਮ ਕਮਲੁ ਪਇਆਲਿ ਨ ਪਾਇਆ॥ (ਪੰਨਾ 227)

    ਬ੍ਰਹਮੇ ਅੰਤ ਲਾਂ ( ੇ ) ਸਹਿਤ, ਸੰਪ੍ਰਦਾਨ ਕਾਰਕ,

  63. ਪੂਛਹੁ ਬ੍ਰਹਮੇ ਨਾਰਦੈ ਬੇਦ ਬਿਆਸੈ ਕੋਇ॥1॥ ਰਹਾਉ॥ (ਪੰਨਾ 59); ਬ੍ਰਹਮਾ ਨਾਉਂ ਹੈ ਅਤੇ ਇਸ ਨਾਉਂ ਉਤੇ ' ਪੁਛਣ ' ਦੀ ਕਿਰਿਆ ਕੀਤੀ ਹੈ, ਇਸ ਲਈ ਇਹ ਸੰਪ੍ਰਦਾਨ ਕਾਰਕ ਹੈ।

  64. ਚਾਰੇ ਵੇਦ ਬ੍ਰਹਮੇ ਕਉ ਦੀਏ ਪੜਿ ਪੜਿ ਕਰੇ ਵੀਚਾਰੀ॥ (ਪੰਨਾ 423)

  65. ਸੰਕਰਿ ਬ੍ਰਹਮੈ ਦੇਵੀ ਜਪਿਓ ਮੁਖਿ ਹਰਿ ਹਰਿ ਨਾਮੁ ਜਪਿਆ॥ (ਪੰਨਾ 995)

  66. ਗੁਰ ਕੀ ਭਗਤਿ ਕਰਹਿ ਕਿਆ ਪ੍ਰਾਣੀ॥ ਬ੍ਰਹਮੈ ਇੰਦ੍ਰਿ ਮਹੇਸਿ ਨ ਜਾਣੀ॥ (ਪੰਨਾ 1032)

  67. ਨਾਭਿ ਵਸਤ ਬ੍ਰਹਮੈ ਅੰਤੁ ਨ ਜਾਣਿਆ॥ (ਪੰਨਾ 1237)

  68. ਬ੍ਰਹਮੈ ਵਡਾ ਕਹਾਇ ਅੰਤੁ ਨ ਪਾਇਆ॥ (ਪੰਨਾ 1279)

  69. ਜੈ ਕਾਰਣਿ ਬੇਦ ਬ੍ਰਹਮੈ ਉਚਰੇ ਸੰਕਰਿ ਛੋਡੀ ਮਾਇਆ॥ (ਪੰਨਾ 1328)

  70. ਚਾਰੇ ਬੇਦ ਬ੍ਰਹਮੇ ਨੋ ਫੁਰਮਾਇਆ ॥ (ਪੰਨਾ 1066)

  71. ਬ੍ਰਹਮੇ ਦਿਤੇ ਬੇਦ ਪੂਜਾ ਲਾਇਆ ॥ ( ਪੰਨਾ 1279)

  72. ਆਪਿ ਦ੍ਰਿੜੈ ਅਵਰਹ ਨਾਮੁ ਜਪਾਵੈ॥ ਨਾਨਕ ਓਹੁ ਬੈਸਨੋ ਪਰਮ ਗਤਿ ਪਾਵੈ ॥2॥ (ਪੰਨਾ 274); ਜੋ ਆਪ (ਪ੍ਰਭੂ ਦੇ ਨਾਮ ਨੂੰ) ਆਪਣੇ ਮਨ ਵਿੱਚ ਟਿਕਾਉਂਦਾ ਹੈ ਤੇ ਹੋਰਨਾਂ ਨੂੰ ਨਾਮ ਜਪਾਉਂਦਾ ਹੈ, ਹੇ ਨਾਨਕ ! ਉਹ ਵੈਸ਼ਨੋ ਉੱਚਾ ਦਰਜਾ ਹਾਸਲ ਕਰਦਾ ਹੈ ।2।

    (ਨੋਟ:) ਅਵਰਹ ਸ਼ਬਦ ਦੇ - ਅੰਤਲੇ ਹਾਹੇ ਦਾ ਉਚਾਰਨ ਬਿੰਦੀ ਰਹਿਤ ਕਰਨਾ ਹੈ। ਹ ਦੀ ਧੁਨੀ ਕੰਠ ਦੁਆਰ ਵਿੱਚ, ਸਿਹਾਰੀ ਵੱਲ ਉਲਾਰ ਨਹੀਂ ਹੋਣਾ।

  73. ਸਿਮਰਿ ਸਿਮਰਿ ਸਿਮਰਿ ਸੁਖ ਪਾਵਹੁ ॥ ਆਪਿ ਜਪਹੁ ਅਵਰਹ ਨਾਮੁ ਜਪਾਵਹੁ॥ (ਪੰਨਾ 290); ਪ੍ਰਭੂ ਦਾ ਨਾਮ ਜਪਹੁ ਸਦਾ ਸਿਮਰੋ ਤੇ ਸਿਮਰ ਕੇ ਸੁਖ ਹਾਸਲ ਕਰੋ; ਪ੍ਰਭੂ ਦਾ ਨਾਮ ਆਪ ਜਪਹੁ ਤੇ ਹੋਰਨਾਂ ਨੂੰ ਭੀ ਜਪਾਵਹੁ ।

  74. ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ   ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥ (ਪੰਨਾ 306);

  75. ਦਾਸ ਨਾਨਕ ਉਸ ਗੁਰਸਿੱਖ ਦੀ (ਚਰਨ-ਧੂੜ ਮੰਗਦਾ ਹੈ)ਸਿਖਿਆ ਨਿਮ੍ਰਤਾ ਸਹਿਤ ਸਵੀਕਾਰਦਾ ਹੈ, ਉਸਦੇ ਪਾਏ ਪੂਰਨਿਆਂ 'ਤੇ ਚਲਦਾ ਹੈ ਜੋ ਆਪ ਨਾਮ ਜਪਦਾ ਹੈ ਤੇ ਹੋਰਨਾਂ ਨੂੰ ਜਪਾਉਂਦਾ ਹੈ ।2।

  76. ਆਪਿ ਜਪੈ ਅਵਰਹ ਨਾਮੁ ਜਪਾਵੈ   ਵਡ ਸਮਰਥ   ਤਾਰਨ ਤਰਨ॥ (ਪੰਨਾ 1206)

  77. ਕਬੀਰ  ਅਵਰਹ ਕਉ ਉਪਦੇਸਤੇ  ਮੁਖ ਮੈ ਪਰਿ ਹੈ ਰੇਤੁ॥ (ਪੰਨਾ 1369)

    (ਨੋਟ:) ਅਵਰਹ - ਅੰਤਲੇ ਹਾਹੇ ਦਾ ਉਚਾਰਨ ਬਿੰਦੀ ਰਹਿਤ ਕਰਨਾ ਹੈ। ਹ ਦੀ ਧੁਨੀ ਕੰਠ ਦੁਆਰ ਵਿੱਚ, ਸਿਹਾਰੀ ਵੱਲ ਉਲਾਰ ਨਹੀਂ ਹੋਣਾ।

    ਬੰਧਨ ਕਾਟਿ ਮੁਕਤਿ ਜਨੁ ਭਇਆ ॥ ਜਨ ਨੇ ਵਿਕਾਰੀ ਬੰਧਨ ਕੱਟ ਕੇ, ਵਿਕਾਰਾਂ ਤੋਂ ਖਹਿੜਾ ਛੁਡਾ ਲਿਆ। ' ਬੰਧਨ ' ਬਹੁ-ਵਚਨ, ਪੁਲਿੰਗ ਨਾਂਵ ਹੈ, ' ਜਨੁ ' ਇਕ-ਵਚਨ ਪੁਲਿੰਗ ਨਾਉਂ ਹੈ।

    ਬੰਧਨ- ਨਾਂਵ, ਸੰਪ੍ਰਦਾਨ-ਕਾਰਕ ਹੈ। ????

    ਅਪਾਦਾਨ-ਕਾਰਕ ਦੀ ਪ੍ਰੀਭਾਸ਼ਾ

  78. ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ॥ ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ॥੧॥ (ਪੰਨਾ 462)

    ਭਾਵ ਗੁਰੂ ਤੋਂ ਬਲਿਹਾਰ ; ਮੈਂ ਆਪਣੇ ਗੁਰੂ ਤੋਂ (ਇਕ) ਦਿਨ ਵਿਚ ਸੌ ਵਾਰੀ ਸਦਕੇ ਹੁੰਦਾ ਹਾਂ, ਜਿਸ (ਗੁਰੂ) ਨੇ ਮਨੁੱਖਾਂ ਤੋਂ ਦੇਵਤੇ ਬਣਾ ਦਿੱਤੇ ਤੇ ਬਣਾਉਂਦਿਆਂ (ਰਤਾ) ਚਿਰ ਨਾਹ ਲੱਗਾ ।੧।

  79. ਗੁਰ - ਨਾਂਵ; ਗੁਰੂ ਨੇ ; ਅਪਾਦਾਨ-ਕਾਰਕ ਹੈ।

    Back to previous page

    Akali Singh Services and History | Sikhism | Sikh Youth Camp Programs | Punjabi and Gurbani Grammar | Home